Singers…..

ਇਹ ਮੈਂ ਅੱਜ ਜੋ ਭੀ ਲਿਖਿਆ. ਸਬ ਅੱਜ ਕਲ ਦੇ ਜੋ ਸਿੰਗਰ ਨੇ ਯਾ ਲਿਖਣ ਵਾਲੇ ਨੇ ਓਹਨਾ ਨੂੰ ਦੇਖ ਕੇ ਹੀ ਲਿਖਿਆ. ਕੇ ਕਿਵੇਂ ਅੱਜ ਕਲ ਗਾਣਿਆਂ ਚ ਬੱਸ ਰੌਲਾ ਰੱਪਾ ਹੀ ਰਿਹਾ ਗਯਾ.

ਅੱਜ ਕਲ ਕਾਦੀ ਗਾਇਕੀ ਰਹਿ ਗਈ
ਬੱਸ ਧੂਮ ਧੜਕਾ ਸ਼ੋਰ ਸ਼ਰਾਬਾ
ਕੋਈ ਕਹਿੰਦਾ ਜੱਟ fire ਫਿਰੇ ਕਰਦਾ.
ਕਿਸੇ ਨੇ ਲੈ ਲਿਆ ਕਬਜਾ ਮਾਰ ਕੇ ਦਾਬਾ

ਇਹ Audiya ਲੇ ਗਾਣਿਆਂ ਚ ਜੱਟ ਹੈ ਫਿਰਦਾ.
ਗੁਚੀ ਗੈਂਟ ਬਿਨਾ ਹੁਣ ਗੱਲ ਨੀ ਕਰਦਾ
ਪਰ ਪੁੱਛ ਉਹ ਅਸਲੀ ਜੱਟ ਨੂੰ ਜਾਕੇ
ਕਿਵੇਂ ਰੋਟੀਆਂ ਨਾਲ ਭਰਦਾ ਛਾਬਾ
ਅੱਜ ਕਲ ਕਾਦੀ…

ਗੀਤਾਂ ਚ ਅਸਲਾ ਆਮ ਹੋ ਗਯਾ
ਕਹਿੰਦਾ ਸੌਂਦਾ ਮੈਂ ਰੱਖ ਰੱਫਲ ਸਰਾਣੇ
ਕਿਊ ਦੇਸ਼ ਲਈ ਨੀ ਕੁਛ ਕਰਦਾ ਜਾਕੇ
ਦੇਖ ਤਾ ਸਹੀ ਬਣ ਕੇ ਕਰਤਾਰ ਸਰਾਭਾ
ਅੱਜ ਕਲ ਕਾਦੀ…

ਮਾਣਕ ਦੀਆ ਕਲੀਆਂ ਸਬ ਅੱਜ ਭੀ ਸੁਣਦੇ
ਬਟਾਲਵੀ ਦੇ ਗੀਤਾ ਨੂੰ ਅਪਣੇ ਸ਼ਬਦਾਂ ਚ ਬੁਣਦੇ
ਮਾਨ ਸਾਬ ਵਰਗਾ ਕੇਡਾ ਜਮ ਜੁ
ਤਾਂ ਹੀ ਤਾਂ ਲੋਕੀ ਓਹਨੂੰ ਕਹਿੰਦੇ ਬਾਬਾ
ਅੱਜ ਕਲ ਕਾਦੀ…

ਛੱਡ ਇੰਦਰ ਤੂੰ ਭੀ ਏਨਾ ਵਰਗਾ
ਲਿਖਣ ਵਾਲੇ ਤਾਂ ਕੁਛ ਹੋਰ ਹੀ ਹੁੰਦੇ
ਜੋ ਦਿਲ ਚ ਆਉਂਦਾ ਉਹ ਕਹਿ ਦੇਂਦੇ ਨੇ
ਕਲਮ ਦੇ ਨਾਲ ਬੋਲ ਦੇਂਦੇ ਧਾਬਾ
ਅੱਜ ਕਲ ਕਾਦੀ…

ਖਰੀਆਂ ਖਰੀਆਂ ਸਬ ਨੂੰ

ਖਰੀਆਂ ਖਰੀਆਂ ਸਬ ਨੂੰ

ਆ ਗਯਾ ਕੇਜਰੀਵਾਲ 10 ਦਿਨ ਦੇ break ਤੋਂ
ਮੋਦੀ ਭੀ ਬੱਚਿਆਂ ਹੋਇਆ ਸੀ ਓਹਦੇ ਟਵਿੱਟਰ ਦੇ ਸੇਕ ਤੋਂ
ਹੁਣ ਫੇਰ ਕੇਜਰੀ ਤੀਖੇ ਤੀਰ ਚਲਾਉਗਾ
ਇਹ ਸਬ ਤੋਂ ਬਚਦਾ ਅਪਣਾ PM ਫੇਰ ਕਿਸੇ ਦੇਸ਼ ਦੀ ਯਾਤਰਾ ਤੇ ਜਾਉਗਾ

 
ਸੁੱਖਾ ਕਹਿੰਦਾ ਪੰਜਾਬ ਚ ਲੜਾਈ ਕਾਂਗਰਸ ਤੇ ਅਕਾਲੀ ਦੀ ਹੈ
ਇਹ ਆਪ ਵਾਲੇਆ ਦੀ ਹਵਾ ਤਾਂ ਜਿਵੇਂ ਲਿਫਾਫੇ ਖਾਲੀ ਦੀ ਹੈ
ਇਹ ਤਾਂ ਹੁਣ 2017 ਚ ਪਤਾ ਲਗੁ ਕੀਨੇ ਦੇਣਾ ਕੋਕਾ ਜੜ
ਇਸ ਬਾਰ ਕੇਹੜਾ ਬੈਠੁ CM ਦੀ ਕੁਰਸੀ ਤੇ ਜਾਕੇ ਚੰਡੀਗੜ੍ਹ

ਬਾਬਾ ਰਾਮਦੇਵ ਭੀ ਹੁਣ ਯੋਗ ਕਰਵਾਂਦਾ ਰਾਜਨੀਤੀ ਚ ਆ ਗਯਾ
ਮੈਗੀ ਚ ਕੁਛ ਸੀ ਪਤਾ ਨਹੀਂ, ਪਰ ਅਪਣਾ ਪ੍ਰੋਡਕਟ ਲੋੰਚ ਕਰਵਾ ਗਯਾ
ਚੰਗੀ ਗੱਲ ਹੈ ਜੇ ਆ ਗਯਾ, ਹੁਣ ਕਾਲੇ ਧਨ ਲਈ ਫੇਰ ਗਜ ਜੀ
ਦੇਖੀ ਐਵੇਂ ਸਲਵਾਰ ਸੂਟ ਪਾਕੇ ਦੁਬਾਰਾ ਨਾ ਭੱਜ ਜੀ

ਏਧਰ ਟਰੰਪ ਨੇ USA ਚ ਇਮਮੀਗ੍ਰੈਂਟਸ ਦੀ ਨੀਂਦ ਉਡਾ ਰੱਖੀ ਹੈ
ਕਈਆਂ ਨੇ ਤਾਂ ਵਾਪਿਸ ਜਾਣ ਦੀ ਟਿਕਟ ਕਰਾ ਰੱਖੀ ਹੈ
ਗੋਰੇ ਭੀ ਪਤਾ ਨੀ ਏਨਾ ਰਹੇ ਨੇ ਕਿਊ ਟਰੰਪ ਨੂੰ ਚੜਾ
ਜੇ ਕੀਤੇ ਇਹ ਪ੍ਰੈਸੀਡੈਂਟ ਬਣ ਗਯਾ ਏਨੇ ਤੰਗ ਕਰਨਾ ਫੇਰ ਬੜਾ

 

 

 

 
ਕੁਛ ਆਖਰੀ ਬੋਲ ਜੋ ਮੈਂ ਕਲ ਦਿੱਲੀ ਤੇ UP ਚ ਹੋਇਆ ਓਹਦੇ ਵਾਰੇ ਲਿਖਿਆ

ਅੱਜ ਦੇਖਿਆ ਕਿਵੇਂ ਇਕ ਬੇਕਸੂਰ ਦਿੱਲੀ ਚ ਸੜਕ ਦੇ ਆਪਣੇ ਸਾਂਹ ਪੂਰੇ ਕਰ ਗਯਾ
ਤੇ ਕਿਵੇਂ ਇਕ ਬੱਚਾ ਰਿਸ਼ਵਤ ਨਾ ਦੇਣ ਦੇ ਕਰਕੇ ਅਸਪਤਾਲ ਚ ਹੀ ਮਰ ਗਯਾ
ਜਨਤਾ ਪੈਸੇ ਤੋਂ ਉਪਰ ਉੱਠ ਕੇ ਕਿਊ ਨੀ ਏਨਾ ਦੀ ਮਦਦ ਕਰਦੀ
ਯਾ ਫੇਰ ਇੰਦਰ ਇੰਝ ਲੱਗਦਾ ਜਿਵੇਂ ਲੋਕਾਂ ਚੋ ਇਨਸਾਨੀਯਤ ਮਰਗੀ

ਇੰਦਰ

ਅੱਜ ਮੇਰੀ ਜਿੰਦਗੀ ਦੀ ਇਕ ਚੀਜ਼ ਪੂਰੀ ਹੋ ਗਈ

ਇਹ ਮੈਂ ਕੁਛ ਸ਼ਬਦ ਲਿਖੇ ਨੇ, ਜਦ ਮੇਰੇ ਪੇਰੇਂਟਸ ਅਮਰੀਕਾ ਆਏ ਸੀ… ਤੇ ਉਹ ਘੂਮੇ ਕਾਫੀ ਥਾਵਾਂ ਤੇ. ਓਹਨੇ ਨੂੰ ਕਿਵੇਂ ਫੀਲ ਹੋਇਆ ਉਰੇ ਬਾਰੇ, ਕਿ ਕਿਵੇਂ USA ਅਲੱਗ ਹੈ ਅਪਣੇ ਇੰਡੀਆ ਨਾਲੋਂ

ਪੇਸ਼ ਹੈ

ਅੱਜ ਮੇਰੀ ਜਿੰਦਗੀ ਦੀ ਇਕ ਚੀਜ਼ ਪੂਰੀ ਹੋ ਗਈ
ਦਿਖਾਵਾ ਅਮਰੀਕਾ ਮਾਪੇਆ ਨੂੰ ਉਹ ਰੀਝ ਪੂਰੀ ਹੋ ਗਯੀ

ਦੇਖ ਅਮਰੀਕਾ ਮਾਪੇ ਖੁਸ਼ ਹੋ ਗਏ
ਏਜ ਤੇਜ ਰਫਤਾਰ ਵਾਲੀ ਦੁਨੀਆਂ ਚ ਖੋ ਗਏ
ਕਹਿੰਦੇ ਬੰਦਾ ਦਿਸਦਾ ਨੀ ਕੋਈ ਇਹ ਭੀੜ ਕਿਥੇ ਸੋ ਗਈ
ਅੱਜ ਮੇਰੀ ਜਿੰਦਗ਼ੀ ਦੀ …

 
ਲੋਕਾਂ ਚ ਉਰੇ ਬੜੇ ਜੀਣ ਦੇ ਸਲੀਕੇ ਨੇ
ਹਰ ਇਕ ਚੀਜ਼ ਲਈ ਬਣੇ ਅਲੱਗ ਜੇ ਤਰੀਕੇ ਨੇ
ਏਨੀ ਗੱਡੀਆਂ ਦੀ ਕਤਾਰਾਂ ਪਰ ਹੋਰਨ ਨੀ ਕੋਈ ਮਾਰਦਾ
ਸਮਝ ਨੀ ਆਉਂਦੀ ਇਹ ਅਵਾਜ ਕਿਥੇ ਖੋ ਗਯੀ
ਅੱਜ ਮੇਰੀ ਜਿੰਦਗੀ ਦੀ …

 
ਦੇਖਦੇ ਸੀ ਫੋਟੋਆਂ ਜੋ ਫ਼ਿਲਮਾਂ ਚ ਆਉਂਦੀਆਂ
ਉੱਚੀਆਂ ਇਮਾਰਤਾਂ ਹੁਲਾਰੇ ਸੀ ਜੋ ਖਾਂਦੀਆਂ
LA ਵਾਲੇ ਰੂਟ ਨੇ ਭੀ ਦਿਲ ਜੇਹਾ ਮੋਹ ਲਿਆ
Hollywood sign ਤੇ ਭੀ ਸੇਲਫੀ ਖਿੱਚ ਹੋ ਗਈ
ਅੱਜ ਮੇਰੀ ਜਿੰਦਗੀ ਦੀ …

 

 

ਜਾਂਦੇ ਜਾਂਦੇ ਬਾਪੂ ਕਹਿੰਦਾ ਮੁੜ ਕੇ ਮੈਂ ਆਉਂਗਾ
ਪਰ ਉਰੇ ਵਾਲੀ ਸਾਰੀ ਗੱਲ ਪਿੰਡ ਜਾ ਕੇ ਸੁਣਾਊਂਗਾ
ਐਵੇਂ ਨਹੀਂ ਲੋਗ ਗਾਵਾਂ ਮਝਾ ਲਈ ਮਰਦੇ
ਜੋ ਭੀ ਦਿਲ ਚ ਆਉਂਦਾ ਬੱਸ ਓਹੀ ਕਮ ਕਰਦੇ
ਅਪਣੇ ਲੋਗਾਂ ਚੋ ਹੁਣ ਇਹ ਗੱਲ ਦੂਰ ਹੋ ਗਯੀ
ਅੱਜ ਮੇਰੀ ਜਿੰਦਗੀ ਦੀ…