Apna Punjab…

ਅਜ ਕਲ ਇਕ ਨਵੀ ਹਵਾ ਹੈ ਪੰਜਾਬ ਦੀ
ਜਿਥੋ ਕਦੇ ਖੁਸ਼ਬੂ ਆਂਦੀ ਸੀ ਗੁਲਾਬ ਦੀ
ਹੁਣ ਹਰ ਪਾਸੇ ਕਹੰਦੇ ਨਸ਼ੇ ਦਾ ਸੈਲਾਬ ਹੈ
ਦੱਸੋ ਹੁਣ ਮਿਤਰੋ ਕੀ ਇਹ ਅਪਨਾ ਪੰਜਾਬ ਹੈ

ਦੁਧ ਮਖਣ ਲੱਸੀ ਨਾਲ ਸਬ ਪਲ ਜਾਂਦੇ ਸੀ
ਕਿਸੇ ਨਸ਼ੇ ਪੱਤੇ ਨੂ ਮੁਹ ਭੀ ਨਹੀ ਲਾਂਦੇ ਸੀ
ਹੁਣ ਜਵਾਨੀ ਕੇਹਂਦੀ ਚਿੱਟਾ ਬੜਾ ਲਗਦਾ ਸਵਾਦ ਹੈ
ਦੱਸੋ ਹੁਣ ਮਿਤਰੋ ਕੀ ਇਹ ਅਪਨਾ ਪੰਜਾਬ ਹੈ

ਸਥਾਂ ਉੱਤੇ ਪਿੰਡ ਦੇ ਬਾਬੇ ਕਠੇ ਹੋ ਜਾਂਦੇ ਸੀ
ਰਲ ਮਿਲ ਸੀਪ ਦਿਯਾਂ ਬਜਿਯਾ ਜੋ ਲਾਂਦੇ ਸੀ
ਹੁਣ ਸਥਾਂ ਉੱਤੇ ਕਹੰਦੇ ਸ਼ਾਮੀ ਖੁਲਦੀ ਸ਼ਰਾਬ ਹੈ
ਦੱਸੋ ਹੁਣ ਮਿਤਰੋ ਕੀ ਇਹ ਅਪਨਾ ਪੰਜਾਬ ਹੈ

ਕਿੱਲਾ ਰਾਇਪੁਰ ਦਿਯਾ ਖੇਡਾ ਮਸ਼ਹੂਰ ਸੀ
ਖੇਡਣ ਲਈ ਖਿਡਾਰੀ ਕਹੰਦੇ ਆਂਦੇ ਦੂਰੋ ਦੂਰ ਸੀ
ਹੁਣ ਸੱਟੇ ਜੂਏ ਵਾਲੀ ਖੇਡ ਦਾ ਰਿਵਾਜ ਹੈ
ਦੱਸੋ ਹੁਣ ਮਿਤਰੋ ਕੀ ਇਹ ਅਪਨਾ ਪੰਜਾਬ ਹੈ

ਪਤਾ ਨਹੀ ਇੰਦਰ ਕ੍ਯੂ ਲੋਗ ਬਾਹਰ ਨੂ ਨੇ ਭਜਦੇ
ਜੇ ਮਿਲ ਜਾਂਦੇ ਕਮ ਓਥੇ ਤਾ ਪਿੰਡ ਕ੍ਯੂ ਸੀ ਛ੍ਡ ਦੇ
ਪੜ ਲਿਖ ਕੇ ਜਵਾਨੀ ਅਜ ਭੀ ਬੇਰੋਜਗਾਰ ਹੈ
ਦੱਸੋ ਹੁਣ ਮਿਤਰੋ ਕੀ ਇਹ ਅਪਨਾ ਪੰਜਾਬ ਹੈ

Inder

Soch apni apni

ਕਯੀ ਦੋਸਤ ਕਹੰਦੇ ਚੰਗਾ ਲਿਖਦਾ ਤੂ, ਕਯੀ ਕਹੰਦੇ ਕ੍ਯੂ ਬੋਰ ਕਰੀ ਜਾਣਾ ਹੈ
ਜੇ ਲਿਖਣਾ ਤੇਨੁ ਆਂਦਾ ਨੀ, ਕ੍ਯੂ ਪੰਨੇ ਕਾਲੇ ਕਰੀ ਜਾਣਾ ਹੈ

ਚੰਗਾ ਲਿਖਾ ਚਾਹੇ ਮਾੜਾ ਲਿਖਾ, ਇਹ ਜਜਬਾਤ ਮੇਰੇ ਦਿਲ ਵਿਚ ਵਸਦੇ ਨੇ
ਜੋ ਬੋਲ ਕੇ ਮੈਂ ਨਾ ਦਸ ਸਕਾ, ਓਹ ਪੰਨੇ ਕਾਲੇ ਕਰ ਕੇ ਦਸਣੇ ਨੇ

ਇੰਦਰ

ਦੇਸ਼ ਦੀ ਰਾਜਨੀਤੀ

ਦੇਸ਼ ਦੀ ਰਾਜਨੀਤੀ

ਦੇਸ਼ ਦੀ ਰਾਜਨੀਤੀ ਦਾ ਹੁਣ ਇਕ ਨਵਾ ਆਗਾਜ਼ ਹੈ
ਸੋਨੀਆ ਨੇ ਕਿੰਨੇ ਖਾਦੇ ਤੇ ਮੋਦੀ ਦੀ ਡਿਗਰੀ ਇੱਕ ਰਾਜ ਹੈ
ਕੇਜਰੀਵਾਲ ਭੀ ਹੁਣ ਪੁੱਠੇ ਸਿਧੇ ਸਟੇਟਸ ਜੋਗਾ ਰਹਿ ਗਿਆ
ਦਿੱਲੀ ਚ ਕੰਮ ਹੋਇਆ ਜਾਂ ਨਹੀਂ ਪਰ ਈਵਨ ਔਡ ਦੇ ਚੱਕਰਾ ਚ ਪੈ ਗਿਆ

ਬੜੇ ਬੜੇ ਜ਼ੁਮਲਿਆਂ ਦੇ ਚੱਕਰਾਂ ਚ ਆਮ ਆਦਮੀ ਭੀ ਫਸ ਗਿਆ
ਵੱਡੀਆਂ ਵੱਡੀਆਂ ਗੱਪਾਂ ਨਾਲ ਮੋਦੀ ਲੋਕਾਂ ਦੇ ਦਿਲ ਚ ਵਸ ਗਿਆ
ਅੱਛੇ ਦਿਨ ਹੁਣ ਆਣਗੇ ਜਾਂ ਨਹੀਂ ਆਣਗੇ
ਪਰ 15 ਲਖ ਵਾਲਾ ਸੱਪ ਲੋਕਾਂ ਨੂੰ ਡੱਸ ਗਿਆ

ਕਾਂਗਰਸ ਵਾਲੇ ਭੀ ਹੁਣ ਆਪਣੇ ਆਖਰੀ ਸਾਹ ਰਹੇ ਨੇ ਗਿਣ
ਰਾਹੁਲ ਨੂੰ ਲਗਦੈ ਪਾਰਟੀ ਨਹੀ ਚੱਲਣੀ ਓਹਦੇ ਬਿਨ
ਪਰ ਸਹਿਜਾਦੇ ਦੀ ਇਮੇਜ ਹੀ ਪਾਰਟੀ ਨੂੰ ਖਾ ਗਈ
ਜਨਤਾ ਨੂੰ ਪਤਾ ਸੀ ਕੀ ਇਸਤੋ ਕੁੱਛ ਨਹੀ ਹੋਣਾ,
ਤਾਂ ਹੀ ਤਾਂ ਚਾਹ ਵਾਲੇ ਨੂੰ ਪੀ ਐਮ ਬਣਾ ਗਈ।

ਆਮ ਆਦਮੀ ਵਾਲੇ ਕਿਹੜਾ ਹੁਣ ਆਮ ਆਦਮੀ ਰਹਿ ਗਏ
ਮਹਿੰਗੇ ਲੰਚ ਡਿਨਰਾਂ ਦੇ ਚਕਰਾ ਚ ਉਹ ਵੀ ਪੈ ਗਏ
ਕੇਜਰੀਵਾਲ ਕੰਮ ਨਾਲੋਂ ਟਵੀਟ ਅੱਜ ਕੱਲ ਜਿਆਦਾ ਕਰਦਾ ਹੈ
ਕਰੇ ਭੀ ਕੀ ਦਿੱਲੀ ਚ ਸੀ ਐਮ ਨਾਲੋਂ ਜਿਆਦਾ ਜ਼ੋਰ ਤਾਂ ਗਵਰਨਰ ਦਾ ਚਲਦਾ ਹੈ

ਮੁੱਕਦੀ ਗਲ ਹੈ ਸਭ ਲੀਡਰ ਪੈਸੇ ਦੇ ਭੂੱਖੇ ਨੇ
ਵੋਟਾਂ ਤੋ ਪਹਿਲਾਂ ਇਹ ਮਿੱਠੇ ਹੁੰਦੇ, ਫੇਰ ਹੁੰਦੇ ਰੁੱਖੇ ਨੇ
ਪੰਜਾਬ ਦੀ ਲੜਾਈ ਚ ਹੁਣ ਸਿੰਗ ਫੱਸਣੇ ਕਸੂਤੇ ਨੇ
ਬਾਂਦਰਾਂ ਦੀ ਲੜਾਈ ਚ ਲੱਗਦਾ ਬਾਜ਼ੀ ਮਾਰ ਜਾਣੀ ਫੇਰ ਸੁੱਖੇ ਨੇ—

Inder

You know your best of your life is your college time. Today I was recalling some moments of my graduation and post graduation. But likh tiya us te kuch lines. hope you all like it

 
ਓਹ ਕਾਲਜ ਦਿਯਾ ਗੱਲਾ ਅਜ ਭੀ ਚੇਤੇ ਆਓਂਦੀ ਵਾਹਲੀ.
ਐਵੇਂ ਇੰਗਲਿਸ਼ ਆਓਂਦੀ ਨਾ, ਪਰ computer ਨਾਲ ਮਤ ਗਵਾ ਲੀ
ਲੈ ਲੈ ਸਪਲਿਯਾ BCA ਕੱਡ ਤੀ,ਫੇਰ ਦੇ ਪੈਸੇ ਸਪਲੀ ਕਡਵਾ ਲੀ
ਇਕ ਦੋ ਜੀਨਾ ਹੁੰਦਿਯਾ ਸੀ,ਬਦਲ-2 ਕੇ ਪੂਰੇ ਸਾਲ ਓਹ ਹੀ ਪਾ ਲੀ
ਓਹ ਕਾਲਜ ਦਿਯਾ ਗੱਲਾ…
 
ਓਹ ਪੇਪਰ ਦੇ ਵਿਚ ਬੇਹ ਕੇ, ਮਾਰਨਿਯਾ ਇਕ ਦੂਜੇ ਚੋ ਨਕਲਾ
ਜਦ ਕੁਛ ਨਾ ਆਉਂਦਾ ਸੀ, ਫੇਰ ਬਣਾਨਿਯਾ ਪੁਠਿਯਾ ਸਿਧਯਾ ਸ਼ਕਲਾ
ਸੁਨ ਸਬ ਖੁਸ਼ ਹੋ ਜਾਂਦੇ ਸੀ, ਜਦ ਸੁਨਾਂਦਾ ਮਾਨਸੇ ਵਾਲਾ(JIMMY ) ਛੱਲਾ
ਸਾਰੇ SEMESTER ਲੰਘ ਗਏ ਸੀ, ਪਰ ਅਕਾਉੰਟ ਦਾ ਪੇਪਰ ਰਹ ਗਯਾ ਕੱਲਾ
ਓਹ ਕਾਲਜ ਦਿਯਾ ਗੱਲਾ…
 
ਯਾਰਾਨੇ ਗੂੜੇ ਹੁੰਦੇ ਸੀ,ਸਾਰੇ ਹੁੰਦੇ ਸਿਰੇ ਦੇ Velly
ਕੋਈ ਆਉਂਦਾ ਯਾਮੇ ਤੇ ਸੀ, ਤੇ ਕਿਸੇ ਨੇ ਨਵੀ ਜੇਨ ਸੀ ਲੈ ਲੀ
ਸੋਢੀ ਤੇ ਇੰਦਰ ਆਉਂਦੇ ਚੇਤਕ ਤੇ,ਕਾਲੇ ਨੇ ਸਾਈਕਲ ਲੈ ਲੀ ਕਾਲੀ
ਕਾਲਜ ਦੇ ਲਾਸਟ ਦਿਨ ਨਾ ਜੇਬ ਚ ਪੈਸੇ, ਜਾ ਗੁਰੂਦਵਾਰੇ ਸਬ ਨੇ ਰੋਟੀ ਖਾਲੀ
ਓਹ ਕਾਲਜ ਦਿਯਾ ਗੱਲਾ…
 
 
ਹੁਣ ਕਯੀ ਲੀਡਰ ਬਣ ਗਏ ਨੇ, ਜਾ ਰੈਲੀਯਾ ਵਿਚ ਨੇ ਖੜਦੇ
ਓਹ ਹੁਣ ਬਣ VIP ਗਏ ਨੇ, ਹਰ ਕਿਸੇ ਨਾਲ ਨੀ ਓਹ ਗਲ ਕਰਦੇ
ਕਯੀ IELTS ਕਰ ਬਾਹਰ ਆ ਗਏ, $$$ ਨਾਲ ਜੇਬਾ ਨੇ ਭਰਦੇ
ਕੋਈ ਬਣ Engineer ਗਯਾ,ਕਯੀ ਸਕੂਲਾ ਚ ਬਣ ਮਾਸ੍ਟਰ ਮੋਜਾ ਕਰਦੇ
ਓਹ ਕਾਲਜ ਦਿਯਾ ਗੱਲਾ…
 
ਓਹ 240 ਵਾਲਾ ਕਮਰਾ, ਜੋ MCA ਵਲੇ ਲੇਯਾ ਮੋਹਾਲੀ
ਆ ਕਾਲਜ ਚੋ ਵਾਪਿਸ, Boparai ਦੀ ਟੇਪ ਲਗਾ ਲੀ
ਸਾਰੇ ਖੁਲ ਕੇ ਨਚਦੇ ਸੀ,ਚਾਹੇ ਦਿਨ ਹੋਵੇ ਯਾ ਰਾਤ ਕਾਲੀ
ਜਦ ਦਿਲ ਜੇਹਾ ਕਰਦਾ ਸੀ, ਮਿਲ ਯਾਰਾਂ ਨੇ ਸੀਪ ਦੀ ਬਾਜ਼ੀ ਲਾ ਲੀ
ਓਹ ਕਾਲਜ ਦਿਯਾ ਗੱਲਾ…
 
ਕਿਸੇ ਨੇ ਇਕ ਦਿਨ ਗਲਤੀ ਨਾਲ ਸਾਡੀ ਸੀ fielding ਲਾ ਲੀ
ਪਤਾ ਨਹੀ ਕਿਵੇ ਸਬ ਨੇ ਮਿਲ ਕੇ ਓਹ ਗਲ ਦਬਾ ਲੀ
ਸ਼ਿਮਲਾ ਵਾਲੇ ਟ੍ਰਿਪ ਤੇ ਉਤੇ ਸਬ ਨੇ ਉਸ ਕੁੜੀ ਤੇ ਅਖ ਟਿਕਾ ਲੀ
ਪਰ ਸਬ ਯਾਰਾ ਨੇ ਪਾ ਖਿਲਾਰਾ ਅਪਨੀ ਹੀ ਤੂੜੀ ਕਰਵਾ ਲੀ
ਓਹ ਕਾਲਜ ਦਿਯਾ ਗੱਲਾ…
 
ਆਹ ਦਿਨ ਹੁਣ ਮੁੜਨੇ ਨੀ, ਚੇਤੇ ਕਰ ਹਾਸੀ ਆਉਂਦੀ ਵਾਹਲੀ
ਸਬ ਸੇਟ ਨੇ ਆਪਣੇ ਕੰਮਾ ਤੇ, ਕੋਈ ਅਮਰੀਕਾ,ਆਸਟ੍ਰੇਲੀਆ ਤੇ ਕੋਈ ਮੋਹਾਲੀ
ਆਓ ਫੇਰ ਇਕ ਵਾਰ ਫੇਰ ਕਠੇ ਹੋਜੋ, ਰਲ ਮਿਲ ਮਨਾਈਏ ਫੇਰ ਦਿਵਾਲੀ.
ਓਹ ਕਾਲਜ ਦਿਯਾ ਗੱਲਾ…
 
 
Inder