Just wrote a poem for all of you. A advice for all of you

 
ਅਜ 32 ਸਾਲ ਪੂਰੇ ਹੋ ਗਏ
ਰਖ ਲੇਯਾ 33 ਵੇ ਵਰੇ ਚ ਪੈਰ ਨੀ
ਹਜੇ ਤਕ ਜੋ ਭੀ ਲੰਘੀ ਵੜੀ ਸੋਹਨੀ ਲੰਘੀ ਹੈ
ਪ੍ਯਾਰ, ਪਰਿਵਾਰ ਅਤੇ ਦੋਸਤੀ ਹਜੇ ਤਕ ਸਬ ਚੰਗੀ ਹੈ
 
ਇਸ ਤਰਹ ਜਿੰਦਗੀ ਲੰਘਾ ਦੇਣੀ ਹੈ
ਮਾੜੀ ਹੋਵੇ ਚੰਗੀ ਹੋਵੇ ਸਬ ਨੂ ਇਹ ਸਲਾਹ ਦੇਣੀ ਹੈ
ਕਿਸੇ ਦਾ ਨਾ ਮਾੜਾ ਸੋਚੋ, ਸਬ ਨਾਲ ਪ੍ਯਾਰ ਕਰੋ
ਇਹ ਜਿੰਦਗੀ ਦਾ ਪਤਾ ਨਹੀ ਰਬ ਨੇ ਕਦ ਖੋ ਲੇਨੀ ਹੈ
 
ਮਾਪੇਯਾ ਦਾ ਸਤਕਾਰ ਕਰੋ, ਭੈਣ ਭਰਾਵਾਂ ਨਾਲ ਪ੍ਯਾਰ ਕਰੋ
ਦੋਸਤੀ ਭੀ ਜ਼ਿੰਦਗੀ ਦਾ ਇਕ ਹਿਸਾ ਹੈ, ਕਿਸੇ ਨਾਲ ਭੀ ਨਾ ਯਾਰ ਮਾਰ ਕਰੋ,
 
ਲੋੜਮੰਦ ਦੀ ਮਦਦ ਕਰਨੀ ਭੀ ਜਰੂਰੀ ਹੈ,
ਕੋਈ ਸ਼ੋਂਕ ਨਾਲ ਨਹੀ ਮੰਗਦਾ,ਹੋਣੀ ਓਹਦੀ ਭੀ ਕੋਈ ਮਜਬੂਰੀ ਹੈ.
ਕੁਛ ਏਹੋਜਾ ਕਮ ਕਰੋ ਕੀ ਦੁਨਿਯਾ ਤਵਾਡੇ ਤੇ ਮਾਨ ਕਰੇ,
ਮਦਦ ਕਰੋ ਸਬ ਦੀ, ਨਾ ਕਦੇ ਕਿਸੇ ਤੇ ਏਹਸਾਨ ਕਰੇ
ਏਹਸਾਨ ਕਰਕੇ ਬੰਦਾ ਘਮੰਡੀ ਹੋ ਜਾਂਦਾ, ਤਾਂ ਹੀ ਤਾ ਸਯਾਨੇ ਕਹੰਦੇ
ਕਮ ਕਿਸੇ ਦਾ ਰੁਕਦਾ ਨਹੀ ਇਥੇ ਸਬ ਦਾ ਸਰ ਜਾਂਦਾ. 🙂

Kuch Galla Bachpan to hun tak diya

Aaj bade dina baad kuch likheya.Kuch gallaan Bachpan to hun tak diya…Hope you all like it

www.suershinder.com

ਅਜ ਯਾਦ ਆਯੀ ਓਹ ਬਚਪਨ ਦੀ ਕਹਾਨੀ
ਬਾਪੁ ਦਿਯਾ ਗੱਲਾ ਵਿਚ ਇਕ ਰਾਜਾ ਸੀ ਤੇ ਇਕ ਰਾਨੀ
ਨਾ ਹੀ ਮਿਲਯਾ ਕਦੇ ਓਹ ਰਾਜਾ ਨਾ ਹੀ ਮਿਲੀ ਕਦੀ ਓਹ ਰਾਨੀ
ਫਿਰ ਭੀ ਦਿਲ ਜਾ ਕਰਦਾ ਸੀ ਸੁਣਨ ਨੂ ਓਹ ਕਹਾਨੀ

ਬਾਪੁ ਦੀ ਬਾਂਹ ਉਤੇ ਸਿਰ ਰਖ ਸੋਂਦੇ ਸੀ
ਜੇ ਬਾਪੁ ਨਾ ਸੁਨਾਂਦਾ ਕਹਾਨੀ ਤਾ ਉੱਚੀ ਉੱਚੀ ਰੋਂਦੇ ਸੀ
ਕਦੇ ਕਦੇ ਕਹਾਨੀ ਵਿਚ ਭੂਤ ਭੀ ਆ ਜਾਂਦੀ ਸੀ
ਜੋ ਸੁਪਨੇ ਚ ਆਕੇ ਰਾਤ ਨੂ ਡਰਾਂਦੀ ਸੀ

ਸਾਈਕਲ ਦੇ ਡੰਡੇ ਤੇ ਬੇਹ ਕੇ ਮੇਲੇ ਚਲੇ ਜਾਂਦੇ ਸੀ
ਖਾ ਕੇ ਫੁਲਿਯਾ ਮਖਾਨੇ ਚਿਤ ਜਾ ਮਨਾਂਦੇ ਸੀ
ਪਰ ਬਾਪੁ ਦਿਯਾ ਗੱਲਾ ਉਤੇ ਮੈਨੂ ਭੀ ਯਕੀਨ ਸੀ
ਓਹਨੇ ਭੀ ਪਤਾ ਸੀ ਮੈਂ ਕਾਰਾਂ ਦਾ ਸ਼ੋਕੀਨ ਸੀ
ਸੇਲਾਂ ਵਾਲੀ ਕਾਰ ਲੈ ਕੇ ਡੀਸੀ ਬਣ ਜਾਂਦੇ ਸੀ
ਘਰ ਆਕੇ ਵੇਹਰੇ ਵਿਚ ਫੁੱਲ ਸਪੀਡ ਤੇ ਭ੍ਜਾਂਦੇ ਸੀ

ਚੁਲੇਹ ਅਗੇ ਸ਼ਾਮੀ ਸਬ ਇਕਠੇ ਹੋ ਜਾਂਦੇ ਸੀ
ਬੇਬੇ ਦੇ ਹਥ ਦਿਯਾ ਰੋਟਿਯਾ ਜੋ ਖਾਂਦੇ ਸੀ
ਕਦੇ ਕਦੇ ਆਟੇ ਵਾਲੀ ਚਿੜੀ ਮਿਲ ਜਾਂਦੀ ਸੀ
ਹਥ ਵਿਚ ਫੜ ਕੇ ਓਹਨੁ ਹਵਾ ਚ ਉਡਾਂਦੇ ਸੀ

ਕਿਤਾਬਾਂ IPAD ਸੀ ਤੇ tape recorder IPOD ਸੀ
ਮੇਹਂਗੀਯਾ devica ਦੀ ਸਾਨੂ ਕੀ ਲੋੜ ਸੀ
ਪਿੰਡ ਜਾਕੇ ਗੱਡੇ ਚਲਾਣੇ ਓਹ ਭੀ ਇਕ ਫਨ ਸੀ
ਜੇ ਬਾਲ ਕੰਦ ਚ direct ਲਗੇ ਓਹੀ 6 ਰਨ ਸੀ

ਅਜ ਜਿੰਦਗੀ ਤੇ ਸਫ਼ਰ ਚ ਹਰ ਪਾਸੇ ਨਵੇ ਮੋੜ ਨੇ
ਕਾਰ ਹੁਣ ਵਡੀ ਹੋਗੀ ਤੇ ਫੁਲਿਯਾ ਪੋਪ ਕੋਰਨ ਨੇ
ਪਰ ਓਹ ਵਾਲਾ ਵਕਤ ਹੁਣ ਭੀ ਚੇਤੇ ਆਓਂਦਾ ਹੈ
ਕਦੇ ਕਦੇ ਸਬ ਕੁਛ rewind ਹੋ ਜਾਂਦਾ ਹੈ

ਕਠੇ ਹੋ ਕੇ ਬੇਹਂਦੇ ਸੀ ਓਹ ਭੀ ਇਕ ਟੈਮ ਸੀ
ਯਾਰ ਵੇਲੀ ਅਪਨੇ ਸਾਰੇ ਪੂਰੇ ਕੈਮ ਸੀ
ਪਰ ਹੋਲੀ ਹੋਲੀ ਸਬ ਓਹ ਦੂਰ ਹੋ ਗਏ, ਅਪਨੀ ਹੀ ਦੁਨਿਯਾ ਚ ਮਸ਼ਹੂਰ ਹੋ ਗਏ
ਹੁਣ ਸਬ ਮਤਲਬ ਦੇ ਯਾਰ ਨੇ ਕੋਈ ਕਿਸੇ ਨੂ ਬੁਲਾਂਦਾ ਨੀ
ਕੇਹਨ ਵਾਲੀ ਗਲ ਹੈ, ਅਜ ਕਲ ਕੋਈ ਕਿਸੇ ਨੂ ਚੋਉਂਦਾ ਨੀ